ਵਧਾਈਆਂ! ਤੁਸੀਂ ਹੁਣੇ ਹੁਣੇ ਆਪਣੀ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕੀਤੀ ਹੈ! ਬਿਨਾ ਕਿਸੇ ਵੀਜ਼ਾ ਦੇ 160 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰਨ ਦੇ ਯੋਗ ਹੋਣ ਤੋਂ ਇਲਾਵਾ, ਤੁਸੀਂ ਆਪਣੇ ਨਵੇਂ ਦਿੱਤੇ ਗਏ ਵੋਟਿੰਗ ਅਧਿਕਾਰਾਂ ਨਾਲ ਕੈਨੇਡੀਅਨ ਲੋਕਤੰਤਰੀ ਪ੍ਰਕਿਰਆ ਵਿੱਚ ਭਾਗ ਲੈ ਸਕਦੇ ਹੋ। ਪਿਛਲੀ 2015 ਦੀਆਂ ਫੈਡਰਲ ਚੋਣਾਂ ਵਿੱਚ 5% ਤੋਂ ਵੀ ਘੱਟ ਵੋਟਾਂ ਨਾਲ 70 ਚੋਣ ਜ਼ਿਲੇ ਜਿੱਤੇ ਸੀ। ਤੁਹਾਡੀ ਵੋਟ ਬਾਹੁਤ ਕੀਮਤੀ ਹੈ।
ਇੱਥੇ ਪਹਿਲੀ ਵਾਰ ਵੋਟਰਾਂ ਲਈ ਗਾਈਡ ਦਿੱਤੀ ਗਈ ਹੈ:
ਆਪਣੀ ਯੋਗਤਾ ਦੀ ਪੁਸ਼ਟੀ ਕਰੋ
ਜੇ ਤੁਸੀਂ 1. ਕੈਨੇਡੀਅਨ ਨਾਗਰਿਕ ਹੋ ਤਾਂ ਤੁਹਾਡੇ ਕੋਲ ਵੋਟ ਪਾਉਣ ਦਾ ਅਧਿਕਾਰ ਹੈ 2. ਜੇ ਚੋਣ ਵਾਲੇ ਦਿਨ ਘੱਟੋ ਘੱਟ 18 ਸਾਲ ਦੇ ਹੋ ਤਾਂ ਤੁਹਾਡੇ ਕੋਲ ਵੋਟ ਪਾਉਣ ਦਾ ਅਧਿਕਾਰ ਹੈ
ਵੋਟ ਪਾਉਣ ਲਈ ਰਜਿਸਟਰ ਕਰੋ
ਤੁਸੀਂ ਇਹ ਵੇਖਣ ਲਈ ਆਨਲਾਈਨਵੀ ਜਾ ਸਕਦੇ ਹੋ ਕਿ ਕੀ ਤੁਸੀਂ ਪਹਿਲਾਂ ਤੋਂ ਰਜਿਸਟਰਡ ਹੋ ਜਾਂ ਨਹੀਂ। ਜੇ ਤੁਸੀਂ ਰਜਿਸਟਰ ਨਹੀਂ ਹੋ, ਤਾਂ ਤੁਸੀਂ ਆਪਣੇ ਆਪ ਨੂੰ ਇਲੈਕਸ਼ਨ ਕਨੈਡਾ ਆਨਲਾਈਨਵੋਟਰ ਰਜਿਸਟ੍ਰੇਸ਼ਨ ਸਰਵਿਸ ‘ਤੇ ਰਜਿਸਟਰ ਕਰ ਸਕਦੇ ਹੋ।
ਲਾਈਨ ਛੱਡੋ
ਤੁਸੀਂ ਮੰਗਲਵਾਰ, 15 ਅਕਤੂਬਰ, ਸ਼ਾਮ 6 ਵਜੇ ਤੋਂ ਪਹਿਲਾਂ ਕਿਸੇ ਵੀ ਇਲੈਕਸ਼ਨ ਕਨੇਡਾ ਦੇ ਦਫਤਰ ਵਿਚ ਵੋਟ ਪਾ ਸਕਦੇ ਹੋ। ਜਾਂ ਤੁਸੀਂ 11 ਤੋਂ 14 ਅਕਤੂਬਰ ਤੱਕ, ਸਵੇਰੇ 9 ਵਜੇ ਤੋਂ ਸ਼ਾਮ ਨੂੰ 9 ਵਜੇ ਤੱਕ, ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨ ‘ਤੇ ਅਡਵਾਂਸ ਪੋਲ ਤੇ ਵੀ ਵੋਟ ਪਾ ਸਕਦੇ ਹੋ। ਆਪਣਾ ਅਡਵਾਂਸ ਪੋਲਿੰਗ ਸਟੇਸ਼ਨ ਇੱਥੇ ਲੱਭੋ। ਇਸ ਦੇ ਇਲਾਵਾ, ਤੁਸੀਂ 21 ਅਕਤੂਬਰ ਨੂੰ ਚੋਣ ਵਾਲੇ ਦਿਨ ਵੀ ਵੋਟ ਪਾ ਸਕਦੇ ਹੋ!
ਆਪਣੇ ਸਾਰੇ ਕਾਗਜ਼ ਲਿਆਓ
ਆਪਣੀ ਸਰਕਾਰੀ ਆਈਡੀ ਜਾਂ ਆਪਣਾ ਵੋਟਰ ਕਾਰਡ, ਜਾਂ ਹੋਰ ਸਵੀਕਾਰ ਕੀਤੀ ਜਾਣ ਵਾਲੀ ਆਈਡੀ ਨੂੰ ਪੋਲਾਂ ਵਿੱਚ ਲਿਆਉਣਾ ਯਾਦ ਰੱਖੋ।
Leave a Comment